ਅਜਿਹੇ ਵੀ ਕੁਝ ਵੇਹੜੇ ਹੁੰਦੇ ਸੀ
ਜਗ ਤੋਂ ਪਿਆਰੇ ਜਿਹੜੇ ਹੁੰਦੇ ਸੀ
ਅੱਜ ਵੀ ਉਸਦੀ ਯਾਦ ਆਂਦੀ ਹੈ
ਖਿੜਖਿੜ ਹੱਸਣ ਦੀ ਆਵਾਜ ਆਂਦੀ ਹੈ
ਬੀਤ ਗਏ ਜਿਹੜੇ ਦਿਨ ਨਿਆਣਿਆਂ ਦੇ
ਉਸਦੀ ਤਾਂ ਬਸ ਹੁਣ ਯਾਦ ਰੁਆਂਦੀ ਹੈ
ਹਰ ਦਿਨ ਨਿਤ ਨਵੇ ਖੇੜੇ ਹੁੰਦੇ ਸੀ
ਇਹੋ ਜਿਹੇ ਵੀ ਕੁਝ ਵੇਹੜੇ ਹੁੰਦੇ ਸੀ
ਜਗ ਤੋਂ ਪਿਆਰੇ ਜਿਹੜੇ ਹੁੰਦੇ ਸੀ
ਪੜ੍ਹਨ ਦੀ ਨਾ ਕੋਈ ਬਾਤ ਹੁੰਦੀ ਸੀ
ਦੋਸਤਾਂ ਵਿਚ ਨਾ ਕੋਈ ਜਾਤ ਹੁੰਦੀ ਸੀ
ਹਰ ਵੇਲੇ ਹੱਸਣਾ ਖੇਡਣਾ ਤੇ ਖੁਸ਼ ਰਹਿਣਾ
ਭੱਜਦਿਆਂ ਨਸਦਿਆਂ ਹੀ ਰਾਤ ਹੁੰਦੀ ਸੀ
ਖੇਡਣ ਨੂੰ ਬਸ ਰੇਹੜੇ ਹੁੰਦੇ ਸੀ
ਇਹ ਜੇ ਵੀ ਕੁਝ ਵੇਹੜੇ ਹੁੰਦੇ ਸੀ
ਜਗ ਤੋ ਪਿਆਰੇ ਜੇਹੜੇ ਹੁੰਦੇ ਸੀ
ਜਿੱਥੇ ਬੈਠੇ ਔਖੇ ਹੀ ਖਾ ਲੈਂਦੇ ਸੀ
ਜੋ ਮਿਲਿਆ ਔਹੀ ਪਾ ਲੈਂਦੇ ਸੀ
ਤੇਰ ਮੇਰ ਦੀ ਕੋਈ ਥਾਂ ਨਹੀਂ ਸੀ
ਚਾਚੇ ਮਾਮੇ ਤੋਂ ਵੀ ਕੁੱਟ ਖਾਂ ਲੈਂਦੇ ਸੀ
ਸਾਰੇ ਭੈਣ ਭਰਾ ਨੇੜੇ ਹੁੰਦੇ ਸੀ
ਇਹਜੇ ਵੀ ਕੁਝ ਵੇਹੜੇ ਹੁੰਦੇ ਸੀ
ਜਗ ਤੋਂ ਪਿਆਰੇ ਜਿਹੜੇ ਹੁੰਦੇ ਸੀ