दर्द ने जख्मों से कहा
दे कोई लफ्ज़ ऐसा
बयां कर सके जो हालत मेरी
जख्म ने हंसकर कहा
दर्द का हद से गुजर जाना ही
दवा है तेरी
दर्द ने जख्मों से कहा
दे कोई लफ्ज़ ऐसा
बयां कर सके जो हालत मेरी
जख्म ने हंसकर कहा
दर्द का हद से गुजर जाना ही
दवा है तेरी
ਮੈਨੂੰ ਪਿਆਰ ਮਿਲਿਆ ਸਭ ਤੋਂ ਥੋੜੵਾ ਥੋੜੵਾ
ਚਲਦੇ ਹੋਏ ਕੰਡਾ ਵੱਜਿਆ ਕਿਤੇ ਰੋੜਾ ਰੋੜਾ
ਜ਼ਿੰਦਗੀ ਦੇ ਬਹੁਤ ਜੇ ਪਲ ਮਿੱਠੇ ਲਗੇ
ਕਈ ਪਲਾਂ ਦਾ ਸਵਾਦ ਰਹਿਆ ਕੌੜਾ ਕੌੜਾ
ਕੋਈ ਤਾਂ ਤਰਸੇ ਮੁੱਠੀ ਭਰ ਅਨਾਜ ਨੂੰ
ਕਿਸੇ ਦੇ ਘਰ ਡੁੱਲਦਾ ਜਾਵੇ ਤੋੜਾ ਤੋੜਾ
ਸੁੰਗੜ ਦੀਆਂ ਗਈਆਂ ਨਦੀਆਂ ਉਥੋਂ ਵੀ
ਜਿੱਥੇ ਹੁੰਦਾ ਸੀ ਪਾਟ ਉਹਨਾਂ ਦਾ ਚੌੜਾ ਚੌੜਾ
ਪਿਆਰ ਦਾ ਨਾਮ ਦੇ ਕੀਤਾ ਕੈਦ ਜ਼ਿੰਦਗੀ ਨੂੰ
ਇਨ੍ਹਾਂ ਜ਼ੰਜੀਰਾਂ ਨੂੰ ਹੁਣ ਦੱਸ ਕਿਵੇਂ ਤੋੜਾਂ ਤੋੜਾਂ
ਇਸ ਤਰ੍ਹਾਂ ਜਿਊਣਾ ਮੈਂਨੂੰ ਪਸੰਦ ਨਹੀਂ ਆਉਂਦਾ
ਖੁਸ਼ ਰਹਿਣ ਲਈ ਦੁੱਖਾਂ ਨੂੰ ਕਿਵੇਂ ਮੋੜਾਂ ਮੋੜਾਂ
ਮਾਂ ਕਹਿੰਦੀ ਸੀ
ਕਿਸੇ ਦੇ ਕਹਿਣ ਵਿੱਚ ਕਦੇ ਨਾ ਆਈਂ
ਆਪਣੀ ਗ੍ਰਹਸਥੀ ਨੂੰ ਆਪ ਹੀ ਚਲਾਈ
ਨਾ ਮਾੜਾ ਕਿਸੇ ਨਾਲ ਬੋਲੀ ਨਾ ਸੁਣੀ
ਨਾ ਹੀ ਪੇਕੇ ਸਾਰਿਆ ਤੋਂ ਮਾੜਾ ਸੁਣਵਾਈ
ਮਾਂ ਕਹਿੰਦੀ ਸੀ
ਜੋ ਮਿਲ ਰਿਹਾ ਹੈ ਉਸ ਵਿੱਚ ਖੁਸ਼ ਰਹੀਂ
ਜੋ ਚਾਹੀਦਾ ਹੈ ਉਸਨੂੰ ਲੈਣ ਦੀ ਕੋਸ਼ਿਸ਼ ਕਰੀਂ
ਬਿਨ ਗੱਲ ਅਪਣੇ ਦੁੱਖਾਂ ਨੂੰ ਨਾ ਫਰੋਲਦੀ ਰਹੀ
ਵੰਡ ਖੁਸ਼ੀਆਂ ਸਭ ਨੂੰ ਹੱਸਦੀ ਤੇ ਹੱਸਾਉਦੀਂ ਰਹੀਂ
ਮਾਂ ਕਹਿੰਦੀ ਸੀ
ਉਸ ਦੀ ਦਿੱਤੀ ਸੀਖ ਪੱਲੇ ਬੰਨ੍ਹ ਜਿਉਂਦੀ ਰਹੀ
ਉਸ ਦੀ ਕਹੀ ਗੱਲ ਹੌਂਸਲਾ ਵਧਾਉਂਦੀ ਰਹੀ
ਹੱਸ ਖੇਡ ਬੀਤ ਰਹੀ ਹੈ ਸੋਹਣੀ ਜ਼ਿੰਦਗੀ
ਜੀਊਣ ਦਾ ਸੋਹਣਾ ਮੰਤਰ ਸਿਖਾਉਂਦੀ ਰਹੀ
ਮਾਂ ਕਹਿੰਦੀ ਸੀ
ਕਿਵੇਂ ਲਿਖਾਂ ਪਰੀਆਂ ਤੇ
ਕਈ ਵਾਰੀ ਸੋਚਿਆ ਮੈਂ ਲਿਖਾਂ ਪਰੀਆਂ ਤੇ
ਪਰ ਜਦ ਵੀ ਲਿਖਣ ਦੀ ਸੋਚੀ
ਮੈਨੂੰ ਕੋਈ ਪਰੀ ਨਹੀਂ ਦਿਖੀ
ਮੈਨੂੰ ਦਿਸਿਆ ਔਰਤਾਂ ਪੱਥਰ ਕੁੱਟਦੀਆਂ ਹੋਈਆਂ
ਰਸੋਈ ਚ ਖੜੀਆਂ ਪਸੀਨੋ ਪਸੀਨ ਹੋਈਆਂ
ਲੋਕਾਂ ਦੇ ਘਰਾਂ ਚ ਕੰਮ ਕਰਦੀਆਂ
ਮੈਂ ਜਦ ਵੀ ਦੇਖਿਆ ਕਿਸੇ ਵੀ ਔਰਤ ਨੂੰ
ਉਹ ਮੈਨੂੰ ਸੰਘਰਸ਼ ਕਰਦੀ ਹੀ ਦਿਖੀ
ਹਰ ਦਮ ਆਪਣੇ ਹੰਝੂਆਂ ਨੂੰ ਲਕਾਉਂਦੀ ਹੀ ਦਿਖੀ
ਮੈਂ ਕਿਵੇਂ ਲਿਖਾਂ ਗੱਲ ਕਿਸੇ ਪਰੀ ਦੀ
ਜਾਂ ਪਰੀਆਂ ਵਾਂਗ ਖੁਸ਼ ਰਹਿਣ ਵਾਲੀ ਕਿਸੇ ਔਰਤ ਤੇ
ਮੈਂ ਤਾਂ ਲਿਖ ਸਕਦੀ ਹਾਂ
ਸਿਰਫ਼ ਔਰਤਾਂ ਦੇ ਸੰਘਰਸ਼ ਦੀ ਗਾਥਾ
ਕਿਉਂਕਿ ਮੈਂ ਉਨ੍ਹਾਂ ਨੂੰ ਰੋਜ ਦੇਖਦੀ ਹਾਂ
ਪਰ ਪਰੀਆਂ ਤੇ ਕਿਵੇਂ ਲਿਖਾਂ
ਚਾਹ ਕੇ ਵੀ ਮੈਂ ਕੁਛ ਲਿਖ ਨਹੀਂ ਸਕਦੀ
ਮੈਨੂੰ ਕੋਈ ਔਰਤ, ਕੋਈ ਬੱਚੀ ਕਦੇ ਵੀ
ਪਰੀਆਂ ਵਰਗੀ ਨਹੀਂ ਦਿਖੀ