Saturday, 24 September 2022

ਬਚਪਨ

 ਅਜਿਹੇ ਵੀ ਕੁਝ ਵੇਹੜੇ ਹੁੰਦੇ ਸੀ 

ਜਗ ਤੋਂ ਪਿਆਰੇ ਜਿਹੜੇ ਹੁੰਦੇ ਸੀ 


        ਅੱਜ ਵੀ ਉਸਦੀ ਯਾਦ  ਆਂਦੀ ਹੈ

      ਖਿੜਖਿੜ ਹੱਸਣ ਦੀ ਆਵਾਜ ਆਂਦੀ ਹੈ

       ਬੀਤ ਗਏ ਜਿਹੜੇ ਦਿਨ ਨਿਆਣਿਆਂ  ਦੇ 

     ਉਸਦੀ ਤਾਂ ਬਸ ਹੁਣ  ਯਾਦ ਰੁਆਂਦੀ ਹੈ


ਹਰ ਦਿਨ ਨਿਤ ਨਵੇ ਖੇੜੇ ਹੁੰਦੇ ਸੀ 

 ਇਹੋ ਜਿਹੇ ਵੀ ਕੁਝ ਵੇਹੜੇ ਹੁੰਦੇ ਸੀ 

ਜਗ ਤੋਂ  ਪਿਆਰੇ ਜਿਹੜੇ ਹੁੰਦੇ ਸੀ 


       ਪੜ੍ਹਨ ਦੀ ਨਾ ਕੋਈ ਬਾਤ ਹੁੰਦੀ ਸੀ

    ਦੋਸਤਾਂ ਵਿਚ ਨਾ ਕੋਈ ਜਾਤ ਹੁੰਦੀ ਸੀ

ਹਰ ਵੇਲੇ ਹੱਸਣਾ ਖੇਡਣਾ ਤੇ ਖੁਸ਼ ਰਹਿਣਾ 

ਭੱਜਦਿਆਂ ਨਸਦਿਆਂ ਹੀ ਰਾਤ ਹੁੰਦੀ ਸੀ


ਖੇਡਣ ਨੂੰ ਬਸ ਰੇਹੜੇ ਹੁੰਦੇ ਸੀ

ਇਹ ਜੇ ਵੀ ਕੁਝ ਵੇਹੜੇ ਹੁੰਦੇ ਸੀ 

ਜਗ ਤੋ ਪਿਆਰੇ ਜੇਹੜੇ ਹੁੰਦੇ ਸੀ 


         ਜਿੱਥੇ ਬੈਠੇ  ਔਖੇ ਹੀ ਖਾ ਲੈਂਦੇ ਸੀ 

         ਜੋ ਮਿਲਿਆ ਔਹੀ ਪਾ ਲੈਂਦੇ ਸੀ

     ਤੇਰ ਮੇਰ ਦੀ ਕੋਈ ਥਾਂ ਨਹੀਂ ਸੀ 

     ਚਾਚੇ ਮਾਮੇ ਤੋਂ ਵੀ ਕੁੱਟ ਖਾਂ ਲੈਂਦੇ ਸੀ


ਸਾਰੇ ਭੈਣ ਭਰਾ ਨੇੜੇ ਹੁੰਦੇ ਸੀ 

ਇਹਜੇ ਵੀ ਕੁਝ ਵੇਹੜੇ ਹੁੰਦੇ ਸੀ 

ਜਗ ਤੋਂ ਪਿਆਰੇ ਜਿਹੜੇ ਹੁੰਦੇ ਸੀ

No comments:

Post a Comment