ਦਿਲ ਵਿੱਚ ਇਕ ਕੋਨਾ
ਸਮੰਦਰ ਜੇਹਾ ਕਰਕੇ ਰਖ
ਜਿਥੋਂ ਕਿਨਾਰੇ ਰਖੀ ਹਰ ਸ਼ੈ ਨੂੰ
ਬਹਾ ਕੇ ਲੈ ਜਾਵਣ ਲਹਰਾਂ
ਦਸ਼ਹਰਾ
ਹਰ ਸਾਲ ਰਾਵਣ ਸਾੜੀ ਜਾਣੇ ਹਾਂ
ਪੁਤਲੇ ਨੂੰ ਹੋਰ ਵੱਡਾ ਕਰੀ ਜਾਣੇ ਹਾਂ
ਅਪਣੇ ਆਪ ਨੂੰ ਘੋਖਾ ਦੇਈ ਜਾਣੇ ਹਾਂ
ਪਤਾ ਨਹੀਂ ਭੁਲੇਖੇ ਚ ਰਹੀ ਜਾਣੇ ਹਾਂ
ਜਾ ਮਨ ਨੂੰ ਸਮਝਾ ਲਈ ਹੈ ਏ ਗੱਲ
ਬੂਰਾਈ ਨੂੰ ਸਾੜਿਆ ਨਹੀਂ ਜਾ ਸਕਦਾ ਹੈ
ਨਾ ਹੀ ਓਸਨੂ ਖਤਮ ਕਿੱਤਾ ਜਾ ਸਕਦਾ ਹੈ
ਖੌਰੇ ਏਸੇ ਲਈ ਹੀ ਵੱਧ ਰਹੀ ਹੈ
ਤਦਾਦ ਸਮਾਜ ਵਿੱਚ ਰਾਵਣਾਂ ਦੀ
ਤੇ ਉਸ ਦੇ ਅੰਦਰ ਦੀ ਬੁਰਾਈ ਵੀ ਵੱਧ ਰਹੀ ਹੈ
ਨਿਤ ਨਵੇਂ ਰੂਪ ਵਿੱਚ
ਕਿ ਤੁਸੀਂ ਵੀ ਮੇਰੀ ਗੱਲ ਨਾਲ ਰਾਬਤਾ ਰਖਦੇ ਹੋ
ਆਔ ਰੱਲ ਮਿਲ ਸੌਚਿਏ
ਬੂਰਾਈ ਕਿਓ ਤੇ ਕਿਵੇਂ ਵੱਧ ਹੀ ਹੈ
ਤੇ ਏਸ ਨੂੰ ਖਤਮ ਕਰਣ ਲਈ ਕੀ ਕੱਰ ਸਕਦੇ ਹਾਂ
ਆਔ ਸੋਚਿਏ
ਗਮ ਦੀ ਪਰਛਾਈ
ਜਦ ਵੀ ਗਮ ਦੀ ਪਰਛਾਈ ਆਈ
ਮੇਰਿਆਂ ਸਹੇਲੀਆਂ ਮੈਨੂੰ ਜਫ਼ੀ ਪਾਈ
ਓਦਾਸ ਨਾ ਰਹਿਣ ਦਿੱਤਾ ਕਦੈ ਮੈਨੂੰ
ਨਾਲ ਰਹੀਆਂ ਹਰਦਮ ਬਣ ਪਰਛਾਈ
ਨਾਲ ਬੈਠ ਖੁਸ਼ਿਆ ਤਲਾਸ਼ਿਆ ਮੇਰੇ ਲਈ
ਵਕਤ ਦੇ ਦਿੱਤੇ ਜਖਮਾਂ ਤੇ ਮਰਹਮ ਲਾਈ
ਆਜ ਵੀ ਜਦੋਂ ਕਦੇ ਪਰੇਸ਼ਾਨ ਹੋ ਜਾਵਾਂ
ਮੈਨੂੰ ਬਸ ਓਨਾਂ ਦੀ ਹੀ ਯਾਦ ਸਤਾਈ
ਖੂਨ ਦੇ ਰਿਸ਼ਤਿਆ ਤੋਂ ਵੀ ਵੱਧ ਹੁੰਦੇ ਨੇ
ਏ ਗੱਲ ਮੇਰੀ ਸਹੇਲੀਆਂ ਨੇ ਸੁਮਝਾਈ
ਮਹਫਿਲ ਦੀ ਸ਼ਾਨ ਬਣਨ ਹਰਦਮ
ਰਹਿਣ ਨਾ ਦੇਵਣ ਕਦੇ ਵਿੱਚ ਤਨਹਾਈ
ਜਦ ਵੀ ਗਮ ਦੀ ਪਰਛਾਈ ਆਈ
ਮੇਰਿਆਂ ਸਹੇਲੀਆਂ ਮੈਨੂੰ ਜਫ਼ੀ ਪਾਈ
ਅਸੀਂ ਦੋਹਾਂ ਨੇ ਹੀ ਇਸ਼ਕ ਨਿਭਾਉਂਣਾ ਛੱਡਤਾ
ਹੁਣ ਤੂੰ ਰੂਸਣਾ ਭੂਲੀ ਤੇ ਮੈਂ ਮਨਾਉਣਾ ਛੱਡਤਾ
ਕਿ ਏਵੇਂ ਹੀ ਇਕ ਦੁਜੇ ਤੋ ਵੱਖ ਰਹਵਾੰਗੇ
ਜਦੋਂ ਤੂੰ ਗੂਸਾ ਛੱਡਿਆ ਮੈਂ ਸਤਾਉਣਾ ਛੱਡਤਾ
ਜਦੋਂ ਤੈਨੂੰ ਆਪਣੇ ਦਿਲ ਵਿੱਚ ਵਸਾ ਲਿਆ
ਬਸ ਫ਼ੇਰ ਅਪਣਾ ਹਰ ਸ਼ੋਕ ਪੂਗਾਉਣਾ ਛੱਡਤਾ
ਆਜਾ ਮੇਰੇ ਕੋਲ ਹਰ ਪਲ ਮੈਨੂੰ ਤੇਰੀ ਲੋੜ
ਤੇਰੇ ਲਈ ਹਰ ਗੱਲ ਤੇ ਹੰਝੂ ਬਹਾਉਣਾ ਛੱਡਤਾ
ਆਜਾ ਦੋਵੇਂ ਰੱਲ ਇਕ ਨਵੀਂ ਦੁਨੀਆਂ ਵਸਾਇਏ
ਤੇਰੇ ਲਈ ਮੈਂ ਹੂਣ ਲੋਕਾਂ ਨੂੰ ਬੁਲਾਉਣਾ ਛੱਡਤਾ
ਕਈ ਦਿਨਾਂ ਤੋਂ ਉਦਾਸ ਹਾਂ ਮੈਂ ਤੇਰੇ ਲਈ
ਰੋ ਰਿਹਾ ਹਾਂ ਮੈਂ ਜੱਦ ਦਾ ਤੈਨੂੰ ਹਸਾਉਣਾ ਛੱਡਤਾ