Monday, 20 January 2025

ਧੁੰਦਲੇ ਵਰਕੇ

 

     ਧੁੰਦਲੇ  ਵਰਕੇ 
ਕੁਝ ਵਰਕੇ ਪਾੜ ਦਿੱਤੇ ਨੇ
ਮੈਂ ਆਪਣੀ ਜ਼ਿੰਦਗੀ ਦੀ ਕਿਤਾਬ ਚੋਂ
ਜੋ ਕਰ ਰਹੇ ਸੀ ਮੈਨੂੰ ਪਰੇਸ਼ਾਨ
ਤੇ ਅੱਗੇ ਵਧਣ ਦੀ ਰਾਹ ਚ
ਬਣ ਰਹੇ ਸੀ ਰੋੜਾ
ਕੁਝ ਵਰਕੇ ਪੈ ਗਏ ਸੀ ਪੀਲੇ
ਸਾਰ ਨਹੀਂ ਰਹਿ ਗਿਆ ਸੀ ਕੋਈ
ਨਾ ਹੀ ਕੋਈ ਅਹਿਮੀਅਤ ਰਹਿ ਗਈ ਸੀ
ਇਸ ਵਾਸਤੇ ਪਾੜ ਕੇ ਸੁੱਟ ਦਿੱਤੇ
ਕੁਝ ਵਰਕੇ ਗਿੱਲੇ ਹੋ ਗਏ ਸੀ
ਵਕਤ ਦੇ ਦਿੱਤੇ ਹੰਝੂਆਂ ਨਾਲ
ਉਹ ਵੀ ਮੈਂ ਪਾੜ ਦਿੱਤੇ
ਭੁੱਲੇ वक़्त ਨੂੰ ਯਾਦ ਕਰਵਾ ਕੇ
ਝਾਕਦੇ ਸੀ ਹਰ ਵੇਲੇ ਕੋੜਾ ਕੋੜਾ
ਕੁਝ ਵਰਕੇ ਜੋ ਭਿੱਜੇ ਹੋਏ ਸੀ  ਚਾਸ਼ਨੀ ਦੇ
ਜਵਾਨੀ ਇਸ਼ਕ  ਤੇ ਬਚਪਨ ਦੀ ਨਾਦਾਨੀ ਦੇ
ਸੋਹਣੇ ਵਕਤ  ਨੂੰ ਕਰਵਾਉਂਦੇ ਸੀ ਯਾਦ
ਉਹ ਰੱਖ ਲਏ ਆਪ ਨੂੰ  ਖੁਸ਼ ਰੱਖਣ ਲਈ
ਹੱਸਦੇ ਸੀ ਮੈਨੂੰ ਦੇਖ ਕੇ ਥੋੜਾ ਥੋੜਾ
ਹੁਣ ਨਵੀਂ ਕਿਤਾਬ ਬਣਾਣੀ ਹੈ
ਪੁਰਾਣੀਆਂ ਸੋਹਣੀਆਂ ਯਾਦਾਂ ਨਾਲ
ਸਜੀ ਹੋਈ ਅਰਮਾਨਾ ਤੇ  ਖਵਾਈਸ਼ਾਂ ਨਾਲ
ਜ਼ਿੰਦਗੀ ਨੂੰ ਖੁਸ਼ਨੁਮਾ ਬਣਾਉਣ ਦੀ ਆਸ ਤੇ
ਹਸਾਊਗੀ ਮੈਨੂੰ ਭੋਰਾ ਭੋਰਾ
ਏਸ ਲਈ ਕੁਝ ਵਰਕੇ ਪਾੜ ਦਿੱਤੇ ਨੇ
ਮੈਂ ਆਪਣੀ ਜ਼ਿੰਦਗੀ ਦੀ ਕਿਤਾਬ ਚੋਂ
    

No comments:

Post a Comment