Thursday, 13 April 2023

ਆਈ ਵਿਸਾਖੀ

 ਵੇ ਜੱਟਾ ਆਈ ਵਿਸਾਖੀ 

ਮੂੱਕ ਗਈ ਕਣਕਾ ਦੀ ਰਾਖੀ

ਵੇ ਜੱਟਾ ਆਈ ਵਿਸਾਖੀ


ਚਲ ਚੱਲਿਏ ਹੂਣ ਮੇਲੇ ਨੂੰ

ਖੇਲਿਏ ਮਸਤੀ ਦੇ ਖੇਲੇ ਨੂੰ

ਤਕਿਏ ਸਜਦੇ ਹੋਏ ਠੇਲੇ ਨੂੰ 

ਧਕਿਏ ਅੱਗੇ ਏਸ ਰੇਲੇ ਨੂੰ

         ਆ ਬਨਿਏ ਏਸ ਮੇਲੇ ਦੇ ਸਾਖੀ 

        ਮੂੱਕ ਗਈ ਕਣਕਾ ਦੀ ਰਾਖੀ

          ਵੇ ਜੱਟਾ ਆਈ ਵਿਸਾਖੀ

ਆ ਸੁਨਿਏ ਗੱਲ ਜੋਗੀ ਤੇ ਚੇਲੇ ਦੀ 

ਆ ਦੇਖਿਏ ਲੜਾਈ ਸਾਪ ਨੇਵਲੇ ਦੀ

ਆ ਬਨਿਏ ਆਪਾ ਰੋਣਕ ਮੇਲੇ ਦੀ 

ਆ ਲਇਏ ਚੀਜ ਖਰੀਦ ਧੇਲੇ ਦੀ 

     ਆ ਬਨਿਏ ਏਸ ਮੇਲੇ ਦੇ ਸਾਖੀ       

     ਮੂੱਕ ਗਈ ਕਣਕਾ ਦੀ ਰਾਖੀ

     ਵੇ ਜੱਟਾ ਆਈ ਵਿਸਾਖੀ

No comments:

Post a Comment