ਦਿਲ ਵਿੱਚ ਇਕ ਕੋਨਾ
ਸਮੰਦਰ ਜੇਹਾ ਕਰਕੇ ਰਖ
ਜਿਥੋਂ ਕਿਨਾਰੇ ਰਖੀ ਹਰ ਸ਼ੈ ਨੂੰ
ਬਹਾ ਕੇ ਲੈ ਜਾਵਣ ਲਹਰਾਂ
ਦਸ਼ਹਰਾ
ਹਰ ਸਾਲ ਰਾਵਣ ਸਾੜੀ ਜਾਣੇ ਹਾਂ
ਪੁਤਲੇ ਨੂੰ ਹੋਰ ਵੱਡਾ ਕਰੀ ਜਾਣੇ ਹਾਂ
ਅਪਣੇ ਆਪ ਨੂੰ ਘੋਖਾ ਦੇਈ ਜਾਣੇ ਹਾਂ
ਪਤਾ ਨਹੀਂ ਭੁਲੇਖੇ ਚ ਰਹੀ ਜਾਣੇ ਹਾਂ
ਜਾ ਮਨ ਨੂੰ ਸਮਝਾ ਲਈ ਹੈ ਏ ਗੱਲ
ਬੂਰਾਈ ਨੂੰ ਸਾੜਿਆ ਨਹੀਂ ਜਾ ਸਕਦਾ ਹੈ
ਨਾ ਹੀ ਓਸਨੂ ਖਤਮ ਕਿੱਤਾ ਜਾ ਸਕਦਾ ਹੈ
ਖੌਰੇ ਏਸੇ ਲਈ ਹੀ ਵੱਧ ਰਹੀ ਹੈ
ਤਦਾਦ ਸਮਾਜ ਵਿੱਚ ਰਾਵਣਾਂ ਦੀ
ਤੇ ਉਸ ਦੇ ਅੰਦਰ ਦੀ ਬੁਰਾਈ ਵੀ ਵੱਧ ਰਹੀ ਹੈ
ਨਿਤ ਨਵੇਂ ਰੂਪ ਵਿੱਚ
ਕਿ ਤੁਸੀਂ ਵੀ ਮੇਰੀ ਗੱਲ ਨਾਲ ਰਾਬਤਾ ਰਖਦੇ ਹੋ
ਆਔ ਰੱਲ ਮਿਲ ਸੌਚਿਏ
ਬੂਰਾਈ ਕਿਓ ਤੇ ਕਿਵੇਂ ਵੱਧ ਹੀ ਹੈ
ਤੇ ਏਸ ਨੂੰ ਖਤਮ ਕਰਣ ਲਈ ਕੀ ਕੱਰ ਸਕਦੇ ਹਾਂ
ਆਔ ਸੋਚਿਏ
ਗਮ ਦੀ ਪਰਛਾਈ
ਜਦ ਵੀ ਗਮ ਦੀ ਪਰਛਾਈ ਆਈ
ਮੇਰਿਆਂ ਸਹੇਲੀਆਂ ਮੈਨੂੰ ਜਫ਼ੀ ਪਾਈ
ਓਦਾਸ ਨਾ ਰਹਿਣ ਦਿੱਤਾ ਕਦੈ ਮੈਨੂੰ
ਨਾਲ ਰਹੀਆਂ ਹਰਦਮ ਬਣ ਪਰਛਾਈ
ਨਾਲ ਬੈਠ ਖੁਸ਼ਿਆ ਤਲਾਸ਼ਿਆ ਮੇਰੇ ਲਈ
ਵਕਤ ਦੇ ਦਿੱਤੇ ਜਖਮਾਂ ਤੇ ਮਰਹਮ ਲਾਈ
ਆਜ ਵੀ ਜਦੋਂ ਕਦੇ ਪਰੇਸ਼ਾਨ ਹੋ ਜਾਵਾਂ
ਮੈਨੂੰ ਬਸ ਓਨਾਂ ਦੀ ਹੀ ਯਾਦ ਸਤਾਈ
ਖੂਨ ਦੇ ਰਿਸ਼ਤਿਆ ਤੋਂ ਵੀ ਵੱਧ ਹੁੰਦੇ ਨੇ
ਏ ਗੱਲ ਮੇਰੀ ਸਹੇਲੀਆਂ ਨੇ ਸੁਮਝਾਈ
ਮਹਫਿਲ ਦੀ ਸ਼ਾਨ ਬਣਨ ਹਰਦਮ
ਰਹਿਣ ਨਾ ਦੇਵਣ ਕਦੇ ਵਿੱਚ ਤਨਹਾਈ
ਜਦ ਵੀ ਗਮ ਦੀ ਪਰਛਾਈ ਆਈ
ਮੇਰਿਆਂ ਸਹੇਲੀਆਂ ਮੈਨੂੰ ਜਫ਼ੀ ਪਾਈ
ਅਸੀਂ ਦੋਹਾਂ ਨੇ ਹੀ ਇਸ਼ਕ ਨਿਭਾਉਂਣਾ ਛੱਡਤਾ
ਹੁਣ ਤੂੰ ਰੂਸਣਾ ਭੂਲੀ ਤੇ ਮੈਂ ਮਨਾਉਣਾ ਛੱਡਤਾ
ਕਿ ਏਵੇਂ ਹੀ ਇਕ ਦੁਜੇ ਤੋ ਵੱਖ ਰਹਵਾੰਗੇ
ਜਦੋਂ ਤੂੰ ਗੂਸਾ ਛੱਡਿਆ ਮੈਂ ਸਤਾਉਣਾ ਛੱਡਤਾ
ਜਦੋਂ ਤੈਨੂੰ ਆਪਣੇ ਦਿਲ ਵਿੱਚ ਵਸਾ ਲਿਆ
ਬਸ ਫ਼ੇਰ ਅਪਣਾ ਹਰ ਸ਼ੋਕ ਪੂਗਾਉਣਾ ਛੱਡਤਾ
ਆਜਾ ਮੇਰੇ ਕੋਲ ਹਰ ਪਲ ਮੈਨੂੰ ਤੇਰੀ ਲੋੜ
ਤੇਰੇ ਲਈ ਹਰ ਗੱਲ ਤੇ ਹੰਝੂ ਬਹਾਉਣਾ ਛੱਡਤਾ
ਆਜਾ ਦੋਵੇਂ ਰੱਲ ਇਕ ਨਵੀਂ ਦੁਨੀਆਂ ਵਸਾਇਏ
ਤੇਰੇ ਲਈ ਮੈਂ ਹੂਣ ਲੋਕਾਂ ਨੂੰ ਬੁਲਾਉਣਾ ਛੱਡਤਾ
ਕਈ ਦਿਨਾਂ ਤੋਂ ਉਦਾਸ ਹਾਂ ਮੈਂ ਤੇਰੇ ਲਈ
ਰੋ ਰਿਹਾ ਹਾਂ ਮੈਂ ਜੱਦ ਦਾ ਤੈਨੂੰ ਹਸਾਉਣਾ ਛੱਡਤਾ
ਖੋਰੇ ਕਿਧਰ ਗਏ ਔ ਘੱਰ ਤੇ ਔਸਾਰੇ
ਜਦੋਂ ਟੱਪ ਜਾਦੇੰ ਸੀ ਕਧਾਂ ਕੋਠੇ ਚੌਬਾਰੇ
ਇਕ ਦੂਜੇ ਨੂੰ ਫ਼ੜਣ ਲਈ ਪੱਜਦੇ ਸੀ
ਹਰਲ ਹਰਲ ਕਰਦੇ ਸਾਰੇ ਫਿਰਦੇ ਸੀ
ਊਸ ਵੇਲੇ ਨਾ ਬਹੁਤਾ ਕੋਈ ਸੁਪਨੇ ਸੀ
ਨਾ ਹੀ ਤਾਂ ਵਡਿਆ ਦੇ ਬੋਲ ਚੁਭਦੇ ਸੀ
ਭੈਣ ਭਰਾਂ ਦੂਖ ਅਪਣਾ ਵੰਡ ਲੈਂਦੇ ਸੀ
ਰੋਂਦੇ ਰੋਂਦੇ ਆਪੇ ਚੂਪ ਹੋ ਹੱਸ ਪੈਂਦੇ ਸੀ
ਊਸ ਸੋਹਣੇ ਵਕਤ ਦੀ ਯਾਦ ਆਓਂਦੀ ਹੈ
ਹੂਣ ਵੀ ਕਈ ਵਾਰੀ ਬੀਬੀ ਦਿੱਸ ਪੈਂਦੀ ਹੈ
ਕਦੇ ਲਸੀ ਰਿੜਕਦੀ ਕਦੇ ਦਰਿਆ ਬੂਨਦੀ
ਡੰਗਰਾਂ ਨੂੰ ਹੋਕੇ ਮਾਰਦਾ ਕਦੇ ਦੋਣ ਕੱਸਦੇ
ਬਾਪੂ ਦੀ ਹਲੇ ਵੀ ਯਾਦ ਸਤਾਓਂਦੀ ਹੈ
ਹੂਣ ਕਈ ਵਾਰੀ ਜੀ ਕੱਰਦਾ ਹੈ
ਫ਼ੇਰ ਓਥੇ ਜਾਵਾਂ ਓਹੀ ਬਚਪਨ ਹਡਾਵਾਂ
ਕਂਘਾ ਸੀਸਾ ਚੱਕ ਕਾਨਸ ਤੋਂ ਬਾਲ ਵਾਵਾਂ
ਦੰਦਾ ਤੇ ਰਗੜ ਦੰਦਾਸਾ ਹਾਸੇ ਪਾਵਾਂ
ਸੂਰਮੇ ਦਾਨੀ ਚੋ ਕੱਜਲ ਅਖਿਆਂ ਵਿੱਚ ਪਾਵਾਂ
ਝਾਂਜਰਾਂ ਪੈਰੀ ਪਾਕੇ ਛਮ ਛਮ ਨੱਚਦੀ ਜਾਵਾਂ
मै तो दीया बन अंधेरे में
रोशन करना चाहती थी रास्ते
किसी ने हवा का रुख मोड़ मेरी तरफ
बुझा दिया मुझे आहिस्ते से
अंधेरों का डर दिखाते जिसे हो
उजालों के किस्से बताते जिसे हो
जुगनुओं संग दोस्ती है उसकी
रोशनी का मरीद बना डराते जिसे हो