Tuesday, 10 October 2023

ਇਸ਼ਕ

 ਅਸੀਂ ਦੋਹਾਂ ਨੇ ਹੀ ਇਸ਼ਕ ਨਿਭਾਉਂਣਾ ਛੱਡਤਾ

ਹੁਣ ਤੂੰ ਰੂਸਣਾ ਭੂਲੀ ਤੇ ਮੈਂ ਮਨਾਉਣਾ ਛੱਡਤਾ


ਕਿ ਏਵੇਂ ਹੀ  ਇਕ ਦੁਜੇ ਤੋ ਵੱਖ ਰਹਵਾੰਗੇ 

ਜਦੋਂ ਤੂੰ ਗੂਸਾ ਛੱਡਿਆ ਮੈਂ ਸਤਾਉਣਾ ਛੱਡਤਾ


ਜਦੋਂ ਤੈਨੂੰ ਆਪਣੇ ਦਿਲ ਵਿੱਚ ਵਸਾ ਲਿਆ 

ਬਸ ਫ਼ੇਰ ਅਪਣਾ ਹਰ ਸ਼ੋਕ ਪੂਗਾਉਣਾ ਛੱਡਤਾ


ਆਜਾ ਮੇਰੇ ਕੋਲ ਹਰ ਪਲ ਮੈਨੂੰ ਤੇਰੀ ਲੋੜ

ਤੇਰੇ ਲਈ ਹਰ ਗੱਲ ਤੇ ਹੰਝੂ ਬਹਾਉਣਾ ਛੱਡਤਾ


ਆਜਾ ਦੋਵੇਂ ਰੱਲ ਇਕ ਨਵੀਂ ਦੁਨੀਆਂ ਵਸਾਇਏ 

ਤੇਰੇ ਲਈ ਮੈਂ ਹੂਣ ਲੋਕਾਂ ਨੂੰ ਬੁਲਾਉਣਾ ਛੱਡਤਾ


ਕਈ ਦਿਨਾਂ ਤੋਂ ਉਦਾਸ ਹਾਂ ਮੈਂ ਤੇਰੇ ਲਈ

ਰੋ ਰਿਹਾ ਹਾਂ ਮੈਂ ਜੱਦ ਦਾ  ਤੈਨੂੰ ਹਸਾਉਣਾ ਛੱਡਤਾ





1 comment: