ਇੱਕ ਵਿਚਾਰ
ਭਗਤ ਸਿੰਘ ਈਨਸਾਨ ਨਹੀਂ ਸੀ
ੳਹ ਇੱਕ ਸੋਚ ਸੀ ਇੱਕ ਵਿਚਾਰ ਸੀ
ਵਿਚਾਰ ਕੱਦੇ ਮਰਿਆ ਨਹੀਂ ਕਰਦੇ
ੳਹ ਜਿਂਦਾ ਰਹਿੰਦੇ ਨੇ ਸਦੀਆਂ ਤੱਕ
ਤੇ ਪਹੁੰਚ ਦੇ ਰਹੀਂਦੇ ਨੇ ਅਨਵਰਤ
ਇੱਕ ਪੀੜੀ ਤੋ ਦੂਜੀ ਪੀੜੀ ਤਕ
ਏਹ ਸਾਂਝਾ ਹੋ ਜਾਂਦੇ ਨੇ ਵੱਖ ਵੱਖ
ਧਰਮ ਨੂੰ ਮੰਨਣ ਵਾਲੇ ਲੋਕਾਂ ਵਿਚ ਵੀ
ਕਿਉਂਕਿ ਏਹੋ ਜੇ ਵਿਚਾਰ ਬਹੁਤ ਉੱਚੇ ਹੂਂਦੇ ਨੇ
ਜਾਤ, ਨਸਲ ਤੇ ਧਰਮ ਤੋ
ਭਗਤ ਸਿੰਘ ਵੀ ਜਿਂਦਾ ਹੈ
ਆਜ ਦੀ ਨੌਜਵਾਨ ਪੀੜੀ ਵਿੱਚ
ਉਸਦਾ ਦਿੱਤਾ ਨਾਰਾ ਇਨਕਲਾਬ ਜਿਂਦਾਬਾਦ
ਗੂਂਜਦਾ ਰਹੇਗਾ ਦੂਨਿਆ ਵਿੱਚ
ਜਦੋ ਵੀ ਕਿਤੇ ਜੁਲਮ ਹੋਵੇਗਾ ਸ਼ੋਸ਼ਣ ਹੋਵੇਗਾ
ਜੋ ਵੀ ਏਸ ਜੁਲਮ ਵਿਰੁੱਧ ਲੜੇਗਾ
ਭਗਤ ਸਿੰਘ ਉਸਦੇ ਨਾਲ ਖੜਾ ਹੋਵੇਗਾ