Wednesday, 24 July 2024

ਮੈਨੂੰ ਪਿਆਰ ਮਿਲਿਆ

 

ਮੈਨੂੰ ਪਿਆਰ ਮਿਲਿਆ ਸਭ ਤੋਂ ਥੋੜੵਾ ਥੋੜੵਾ
ਚਲਦੇ ਹੋਏ ਕੰਡਾ ਵੱਜਿਆ ਕਿਤੇ ਰੋੜਾ ਰੋੜਾ

ਜ਼ਿੰਦਗੀ ਦੇ ਬਹੁਤ ਜੇ ਪਲ  ਮਿੱਠੇ ਲਗੇ
ਕਈ ਪਲਾਂ ਦਾ ਸਵਾਦ  ਰਹਿਆ ਕੌੜਾ ਕੌੜਾ

ਕੋਈ ਤਾਂ ਤਰਸੇ ਮੁੱਠੀ ਭਰ ਅਨਾਜ ਨੂੰ
  ਕਿਸੇ ਦੇ ਘਰ ਡੁੱਲਦਾ ਜਾਵੇ   ਤੋੜਾ ਤੋੜਾ

ਸੁੰਗੜ ਦੀਆਂ ਗਈਆਂ ਨਦੀਆਂ ਉਥੋਂ ਵੀ
ਜਿੱਥੇ ਹੁੰਦਾ ਸੀ ਪਾਟ ਉਹਨਾਂ ਦਾ ਚੌੜਾ ਚੌੜਾ

ਪਿਆਰ ਦਾ ਨਾਮ ਦੇ ਕੀਤਾ ਕੈਦ ਜ਼ਿੰਦਗੀ  ਨੂੰ
ਇਨ੍ਹਾਂ ਜ਼ੰਜੀਰਾਂ ਨੂੰ ਹੁਣ  ਦੱਸ ਕਿਵੇਂ ਤੋੜਾਂ ਤੋੜਾਂ

ਇਸ ਤਰ੍ਹਾਂ ਜਿਊਣਾ ਮੈਂਨੂੰ ਪਸੰਦ ਨਹੀਂ ਆਉਂਦਾ
ਖੁਸ਼ ਰਹਿਣ ਲਈ ਦੁੱਖਾਂ  ਨੂੰ ਕਿਵੇਂ ਮੋੜਾਂ ਮੋੜਾਂ

3 comments:

  1. ਪਿਆਰ ਦਾ ਨਾਮ ਦੇ ਕੀਤਾ ਕੈਦ ਜ਼ਿੰਦਗੀ ਨੂੰ
    ਇਨ੍ਹਾਂ ਜ਼ੰਜੀਰਾਂ ਨੂੰ ਹੁਣ ਦੱਸ ਕਿਵੇਂ ਤੋੜਾਂ ਤੋੜਾਂ .....ਪੰਜਾਬੀ ਵਿੱਚ ਵੀ ਬਹੁਤ ਚੰਗੀ ਕੋਸ਼ਿਸ਼ ਕੀਤੀ ਤੁਸੀਂ--!

    ReplyDelete
  2. ਬਹੁਤ ਚੰਗਾ ਲਗਿਯਾ ਤੁਸੀਂ ਮੇਰੀ ਕਵਿਤਾ ਨੂੰ ਮਾਨ ਦੇਣ ਲਈ

    ReplyDelete
  3. This comment has been removed by the author.

    ReplyDelete