ਰੱਖੜੀ ਦਾ ਤਿਉਹਾਰ
ਭੈਣ ਭਰਾ ਦੇ ਰਿਸ਼ਤੇ ਦਾ ਪਿਆਰਾ
ਤਿਓਹਾਰ ਹੈ ਏ ਸਬਤੋ ਨਿਆਰਾ
ਸਾਲ ਭੱਰ ਇੰਤਜ਼ਾਰ ਰਹਿੰਦਾ
ਏ ਧਾਗਾ ਕਰ ਜਾਂਦਾ ਪਿਆਰ ਗਹਰਾ
ਕਰ ਤਿਲਕ ਜਦ ਬੱਨਦੀ ਰੱਖੜੀ ਭੈਣ
ਹਾਥ ਸਿਰ ਤੇ ਰੱਖ ਭਰਾਂ ਬਣਦਾ ਸਹਾਰਾ
ਜਦੋਂ ਵੀ ਕਿਸੇ ਦੂਖ ਨੇ ਪਾਇਆ ਘੇਰਾ
ਉਸ ਵੇਲੇ ਮੈਂ ਤੇਰੇ ਨਾਮ ਦਾ ਲਾਇਆ ਬੂਲਾਰਾ
ਬਚਪਨ ਤੋਂ ਜਵਾਨੀ ਤਕ ਦਿੱਤਾ ਸਾਥ
ਪਲਭਰ ਦਾ ਵਿਛੋੜਾ ਨਹੀਂ ਹੁੰਦਾ ਸੀ ਗਵਾਰਾ
ਵਿਆਹ ਤੋ ਬਾਦ ਅੱਡ ਹੋ ਜਾਂਦੇ ਨੇ ਘੱਰ
ਛੁਟਦਾ ਨਹੀ ਢੇਰ ਵੀ ਏ ਸਾਥ ਪਿਆਰਾ
ਬੱਡਦੇ ਨੇ ਦੁਖ ਸੂਖ ਰਹਿੰਦੀ ਜਿੰਦਗੀ ਤਕ
ਨਿਭਾਉਂਦੇ ਨੇ ਸਾਥ ਜਿੰਵੇ ਚੰਦ ਤੇ ਤਾਰਾ



