ਜਵਾਨ ਹੁੰਦੀ ਹਰ ਕੂੜੀ ਕੋਲ
ਹੁੰਦੇ ਨੇ ਦੋ ਰਾਹ
ਵਿਚਲਿਤ ਹੋ ਜਾਂਦੀ ਹੈ
ਕੇੜੇ ਰਾਹ ਤੇ ਚੱਲੇ
ਇਕ ਰਾਹ ਉਹ ਹੁੰਦੀ ਹੈ
ਜੋ ਮਾਂ-ਪਿਉ ਦੀ ਦਿਖਾਈ ਹੁੰਦੀ ਹੈ
ਨਾ ਚਾਹੁੰਦੇ ਵੀ ਉਸਨੂੰ ਤੁਰਨਾ ਪੈਂਦਾ ਹੈ
ਸਦੀਆਂ ਤੋ ਚੱਲੀ ਆਈ ਊਸ ਰਾਹ ਤੇ
ਦੁਜੀ ਰਾਹ ਹੁੰਦੀ ਹੈ
ਜਿਸਤੇ ਚੱਲ ਕੇ ਉਹ ਲਭਣੀ ਚਾਹੁੰਦੀ ਹੈ
ਆਪਣੀ ਖੁਸ਼ੀਆਂ ਅਪਣਾ ਸੁੁਕੁਨ
ਬਹੁਤ ਘੱਟ ਕੁੜੀਆਂ ਤੁਰਦਿਆਂ ਨੇ
ਨਵੀਆਂ ਰਾਹਵਾਂ ਤੇ
ਪਰ ਜੋ ਵੀ ਤੁਰਦਿਆਂ ਨੇ
ਬਨਾ ਲੈਦਿਆਂ ਨੇ ਆਪਣੇ ਲਈ ਥਾਂ
ਸਿਰਜ ਲੈਂਦੀਆ ਨੇ ਇਕ ਨਵਾਂ ਜਹਾਂ
ਇਤਿਹਾਸ ਯਾਦ ਰੱਖਦਾ ਹੈ ਊਨ੍ਹਾਂ ਨੂੰ
ਤੇ ਅਮਰ ਹੋ ਜਾਦਿਆਂ ਨੇ ਊਹ
ਹਮੇਸ਼ਾ ਹਮੇਸ਼ਾ ਦੇ ਲਈ

No comments:
Post a Comment